top of page
Writer's pictureThe Sikh Lounge

When Lord Auckland and His Sister Emily Eden Visited Amritsar

Updated: May 18, 2021



Written By: Michael Raul


ਜਦੋਂ ਸਿੱਖ ਰਾਜ ਨਾਲ ਨੇੜਤਾ ਵਧਾਉਣ ਲਈ ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਨਾਲ 13 ਦਸੰਬਰ, 1838 ਨੂੰ ਸਤਲੁਜ ਉੱਪਰ ਦੇਸ ਪੰਜਾਬ ਦੇ ਸਭ ਤੋਂ ਅਮੀਰ, ਵਿਕਸਿਤ ਅਤੇ ਵੱਡੇ ਸ਼ਹਿਰ ਅੰਮ੍ਰਿਤਸਰ ਸਾਹਿਬ ਪਹੁੰਚਦੇ ਹਨ – ਬ੍ਰਿਟਿਸ਼ ਇੰਡੀਆ ਹਕੂਮਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਨਾਲ ਕਈ ਦਿਨਾਂ ਬਾਅਦ ਅੰਮ੍ਰਿਤਸਰ ਪਹੁੰਚਦੇ ਹਨ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈਂ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਖੁਦ ਸਾਰਾ ਪ੍ਬੰਧ ਵੇਖਦੇ ਹਨ, ਜਦੋਂ ਉਹ ਅੰਮ੍ਰਿਤਸਰ ਪਹੁੰਚਦੇ ਹਨ ਤਾਂ ਹੈਰਾਨ ਹੁੰਦੇ ਹਨ ਕਿ ਅਜਿਹਾ ਸ਼ਹਿਰ ਤਾਂ ਉਹਨਾਂ ਪੂਰੇ ਰਸਤੇ ਵਿੱਚ ਵੀ ਨਹੀਂ ਵੇਖਿਆ। ਅੰਮ੍ਰਿਤਸਰ ਬੇਹਦ੍ਦ ਅਮੀਰ, ਵਿਕਸਿਤ, ਖੁਬਸੂਰਤ, ਵਪਾਰਕ ਸ਼ਹਿਰ ਅਤੇ ਸਿੱਖ ਰਾਜ ਦੀ ਦੂਜੀ ਰਾਜਧਾਨੀ। ਉਹ ਬੇਹਦ੍ਦ ਅਗਾਂਹ ਦੀ ਸੋਚ ਕੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਨਤਮਸਤਕ ਹੋਣ ਲਈ ਪਹੁੰਚਦੇ ਹਨ।


ਜਦ ਗਵਰਨਰ ਜਨਰਲ ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਅੰਦਰ ਜਾਣ ਲੱਗਦੇ ਹਨ ਤਾਂ ਬਾਹਰ ਆਪਣੇ ਜੁੱਤੇ ਅਤੇ ਜੁਰਾਬਾਂ ਲਾਉਂਦੇ ਹਨ। ਮਹਾਰਾਜਾ ਰਣਜੀਤ ਸਿੰਘ ਖੁਦ ਉਹਨਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਮੇਤ ਅਕਾਲੀ ਬੂੰਗਾ ਅਤੇ ਹੋਰ ਬਹੁਤ ਕੁਝ ਵਿਖਾਉਂਦੇ ਹਨ। ਐਮਲੀ ਏਡਨ ਬਹੁਤ ਵਧੀਆ ਚਿੱਤਰਕਾਰ ਵੀ ਸੀ, ਉਹ ਦਰਬਾਰ ਸਾਹਿਬ ਉੱਤੇ ਸੋਨੇ ਦੀ ਸੇਵਾ ਵੇਖ ਕੇ ਬੇਹਦ੍ਦ ਅਚੰਭਿਤ ਅਤੇ ਖੁਸ਼ ਹੁੰਦੀ ਹੈਂ।   ਪੂਰੇ ਦਰਬਾਰ ਸਾਹਿਬ ਨੂੰ ਸਜਾਇਆ ਜਾਂਦਾ ਹੈਂ ਅਤੇ ਦੀਪਮਾਲਾ, ਆਤਿਸ਼ਬਾਜ਼ੀ ਵੀ ਕੀਤੀ ਜਾਂਦੀ ਹੈਂ। ਮਹਾਰਾਜਾ ਰਣਜੀਤ ਸਿੰਘ ਕੋਈ ਵੀ ਕਸਰ ਨਹੀਂ ਸੀ ਛੱਡਣਾ ਚਾਹੁੰਦੇ। ਅੰਮ੍ਰਿਤ ਸਰੋਵਰ ਉੱਤੇ ਖਾਸ ਤਰ੍ਹਾਂ ਦੇ ਚਿੱਤਰਕਾਰ ਅਤੇ ਜਾਨਵਰਾਂ ਦੇ ਖਿਡੌਣੇ ਲਗਾਏ ਜਾਂਦੇ ਹਨ ਜੋ ਬਹੁਤ ਸੋਹਣੇ ਲੱਗਦੇ ਹਨ।


ਲਾਰਡ ਆਕਲੈਂਡ ਆਪਣੀ ਭੈਣ ਐਮਲੀ ਏਡਨ ਸਮੇਤ ਮਹਾਰਾਜਾ ਰਣਜੀਤ ਸਿੰਘ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਦਰ ਜਾਕੇ ਦਰਸ਼ਨ ਕਰਦੇ ਹਨ ਅਤੇ ਕਰੀਬ 16,000 ਰੁਪੈ ਭੇਂਟਾਂ ਵੱਜੋ ਚੜਾਉਂਦੇ ਹਨ। ਉਹ ਸਿੱਖ ਰਾਜ ਅਤੇ ਬ੍ਰਿਟਿਸ਼ ਇੰਡੀਆ ਵਿਚਾਲੇ ਚੰਗੇ ਸੰਬੰਧਾਂ ਲਈ ਅਰਦਾਸ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅਤੇ ਬੁੰਗਾ ਅਕਾਲ ਵਿਖੇ ਭੇਂਟਾ ਕੀਤੀਆਂ ਜਾਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਵੱਲੋਂ ਸਨਮਾਨ ਵੱਜੋਂ ਗਵਰਨਰ ਜਨਰਲ ਲਾਰਡ ਆਕਲੈਂਡ ਨੂੰ ਸ਼ਾਲ ਭੇਂਟ ਕੀਤੀ ਜਾਂਦੀ ਹੈਂ। ਮਹਾਰਾਜਾ ਰਣਜੀਤ ਸਿੰਘ ਨਾਲ ਵਿਦੇਸ਼ ਮੰਤਰੀ ਫਕੀਰ ਅਜੀਜ਼-ਉੱਦ-ਦੀਨ ਵੀ ਨਾਲ ਹੁੰਦੇ ਹਨ। ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਇਲਾਵਾ ਕਿਲਾ ਗੋਬਿੰਦਗੜ੍ਹ ਵੀ ਲੈਕੇ ਜਾਂਦੇ ਹਨ ਅਤੇ ਸਿੱਖ ਰਾਜ ਦੇ ਤਮਾਮ ਖਜ਼ਾਨੇ ਤੋਂ ਇਲਾਵਾ ਕੋਹਿਨੂਰ ਹੀਰੇ ਬਾਰੇ ਵੀ ਦੱਸਦੇ ਹਨ ਜੋਕਿ ਕਿਲਾ ਗੋਬਿੰਦਗੜ੍ਹ ਵਿੱਚ ਹੀ ਸੁਰੱਖਿਅਤ ਮਹਿਫ਼ੂਜ਼ ਰੱਖਿਆ ਗਿਆ ਸੀ। ਮਹਾਰਾਜਾ ਰਣਜੀਤ ਸਿੰਘ ਵੱਲੋਂ ਖਾਸ ਮਹਿਮਾਨਾਂ ਦੀ ਸ਼ਾਹੀ ਮੇਹਮਾਨ ਨਵਾਜ਼ੀ ਲਈ ਅੰਮ੍ਰਿਤਸਰ ਵਿੱਚ ਖਾਸ ਰਿਸੈਪਸ਼ਨ ਰੱਖੀ ਜਾਂਦੀ ਹੈਂ।


ਬ੍ਰਿਟਿਸ਼ ਇੰਡੀਆ ਹਕੂਮਤ ਦੇ ਗਵਰਨਰ ਜਨਰਲ ਲਾਰਡ ਆਕਲੈਂਡ ਦੀ ਇਹ ਅੰਮ੍ਰਿਤਸਰ ਫੇਰੀ ਸਿੱਖ ਰਾਜ ਅਤੇ ਬ੍ਰਿਟਿਸ਼ ਇੰਡੀਆ ਹਕੂਮਤ ਵਿਚਾਲੇ ਸੰਬੰਧਾਂ ਲਈ ਕਾਫ਼ੀ ਅਹਿਮ ਸੀ। ਕਿਉਂਕਿ ਬ੍ਰਿਟਿਸ਼ ਹਕੂਮਤ ਨੂੰ ਸਿੱਖ ਰਾਜ ਦੀ ਤਾਕਤ ਦਾ ਪਤਾ ਸੀ ਅਤੇ ਉਹ ਚੰਗੇ ਸੰਬੰਧਾਂ ਨੂੰ ਤਰਜੀਹ ਦੇਣਾ ਬਿਹਤਰ ਸਮਝਦੇ ਸੀ। ਇਸ ਫੇਰੀ ਦਾ ਜ਼ਿਕਰ ਐਮਲੀ ਏਡਨ ਨੇ ਵੀ ਕਈ ਵਾਰ ਕੀਤਾ ਹੈ ਅਤੇ ਹੋਰ ਵੀ ਏਤੀਹਾਸਿਕ ਦਸਤਾਵੇਜ਼ ਮਿਲਦੇ ਹਨ।

ਮਾਈਕਲ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ।


English Translation:

Lord Auckland, Governor General of British India, along with his sister Emily Eden, reached Amritsar Sahib – the richest, most developed and largest city in Punjab, on 13th Dec, 1838, to forge closer ties with the Sikh State. Singh Sahib Maharaja Ranjit Singh himself saw to the entire arrangement, when Lord Auckland reached Amritsar, he was surprised to have seen such as amazing city. Amritsar is a very rich, developed, beautiful, commercial city and the second capital of the Sikh state. Thinking far ahead, they reach Sachkhand Shri Darbar Sahib under the leadership of Maharaja Ranjit Singh to pay obeisance.


When Governor General Lord Auckland, along with his sister Emily Eden, entered the Darbar Sahib to pay their respects, he took off his shoes and socks and left them outside. Maharaja Ranjit Singh himself showed them the Sachkhand Shri Darbar Sahib and Akali Bunga and much more. Emily Eden was also a great painter, she was very surprised and happy to see gold on the Darbar Sahib. The entire Darbar Sahib was decorated, and lamps and fireworks were also set off. Maharaja Ranjit Singh did not want to give up any chance to show Amritsar in its full glory. The Amrit Sarovar was adorned with special paintings and animal toys that looked very beautiful.


Lord Auckland, along with his sister Emily Eden, visited Sachkhand Shri Darbar Sahib with Maharaja Ranjit Singh and offered Rs 16,000 as Bhenta (respect). He prayed for good relations between the Sikh State and British India. Offerings were also made by Maharaja Ranjit Singh at Sachkhand Shri Darbar Sahib and Bunga Akal. A shawl was presented by Maharaja Ranjit Singh to Lord Auckland as a honor. Maharaja Ranjit Singh was accompanied by Foreign Affairs Minister Faqir Aziz-ud-Din. Maharaja Ranjit Singh also took them to Fort Gobindgarh apart from the Darbar Sahib, and showed them all the treasures of the Sikh kingdom as well as of the Kohinoor diamond which was preserved in Fort Gobindgarh. Maharaja Ranjit Singh hosted a special reception in Amritsar for the royal guests.


The visit of Lord Auckland, Governor-General of the British India, to Amritsar was significant for the relations between the Sikh State and the Government of British India, because the British government was aware of the power of the Sikh state and preferred to have good relations. The Amritsar visit has been mentioned several times by Emily Eden and other historical documents also.


93 views

Comments


bottom of page