top of page
Writer's pictureShamsher singh

"Herem" ਗੈਰ ਕੌਮਾਂ ਦੀ ਨਸ਼ਲਕੁਸ਼ੀ ਦੀ ਅਣਸੁਣੀ ਦਾਸਤਾਨ ਤੇ ਪੰਜਾਬ ਦੀ ਹੋਣੀਂ

ਇਹ ਸ਼ਬਦ ਤੁਸੀਂ ਕਦੇ ਵੀ ਬਾਈਬਲ ਨੂੰ ਪੜ੍ਹਨ ਵਾਲਿਆਂ ਤੇ ਉਸਦੇ ਲਾਭ ਦਸਣ ਵਾਲਿਆਂ ਦੇ ਮੂੰਹੋਂ ਨਹੀਂ ਸੁਣੋਗੇ । ਨ ਇਸਦਾ ਅਨੁਵਾਦ ਕਿਸੇ ਹੋਰ ਭਾਸ਼ਾ ਵਿੱਚ ਕੀਤਾ ਜਾਵੇਗਾ ਕਿਓਂਕਿ ਇਹ ਇਕ ਖਾਸ ਕਿਸਮ ਦੀ ਨਸਲਕੁਸ਼ੀ ਹੈ ਜਿਸਦਾ ਹੁਕਮ ਯਹੋਵਾਹ ਨਾਮੀਂ ਦੇਵਤਾ ਆਪਣੀ ਮੰਨਣ ਹਾਰੀ ਨਸਲ ਨੂੰ ਫੁਰਮਾਨ ਦੇ ਤੌਰ ਤੇ ਦਿੰਦਾ ਹੈ ਜੋ ਹੋਰਨਾਂ ਕੌਮਾਂ ਦੇ ਬੀਜ ਨਾਸ਼ ਲਈ ਹੁਕਮ ਦੇ ਤੌਰ ਤੇ ਮੰਨਣਾ ਹਰੇਕ ਯਹੋਵਾਹ ਨੂੰ ਪੂਜਣ ਹਾਰੇ ਲਈ ਜ਼ਰੂਰੀ ਹੈ । ਪਰ ਯਹੋਵਾਹ ਨੂੰ ਸਾਰੀਆਂ ਕੌਮਾਂ ਮੰਨ ਸਕਦੀਆਂ ਹਨ ਤਾਂ ਇਸ ਭਰਮ ਲਈ ਯੀਸ਼ੂ ਦਾ ਕਥਨ " ਬੱਚਿਆਂ ਦੀ ਰੋਟੀ ਕੁੱਤਿਆ ਨੂੰ ਨਹੀਂ ਪਾਈ ਜਾ ਸਕਦੀ"

ਆਪਣੇ ਆਪ ਵਿਚ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ । ਯਹੂਦੀ ਕਾਨੂੰਨ ਮੂਸਾ ਲਾਅ ਜੋ ਅਜਕੱਲ੍ਹ ਸ਼ਰਾ ਦਾ ਕਾਨੂੰਨ ਕਰਕੇ ਜਾਣਿਆਂ ਜਾਂਦਾ ਹੈ ਵਿਚ ਸਿਰਫ ਦੋ ਹੀ ਸ਼ਰਤਾਂ ਹੁੰਦੀਆਂ ਹਨ ਮੋਮਨ ਜਾਂ ਕਾਫਿਰ । ਵਿਚਲੀ ਵਿਆਖਿਆ ਕੁਝ ਵੀ ਨਹੀਂ ਹੋ ਸਕਦੀ ਇਸਨੂੰ ਤੁਸੀਂ ਗਜ਼ਨਵੀ ਦੇ ਬਿਆਨ ਨਾਲ ਬਿਹਤਰ ਸਮਝ ਸਕਦੇ ਹੋ "ਜੇਕਰ ਇਹ ਕੁਰਾਨ ਦੇ ਅਨੁਸਾਰ ਜੇਕਰ ਇਹ ਕੁਰਾਨ ਦੇ ਉਸਾਰ ਹਨ ਤਾਂ ਇਨ੍ਹਾਂ ਦੇ ਰਹਿਣ ਦਾ ਕੀ ਫਾਇਦਾ ਹੈ ਅਤੇ ਜੇ ਕਰ ਇਹ ਕੁਰਾਨ ਦੇ ਉਲਟ ਹਨ ਤਾਂ ਫਿਰ ਇਹਨਾਂ ਦੇ ਰਹਿਣ ਦਾ ਫਾਇਦਾ ਹੀ ਕੀ ਹੈ ।" ਇਸ ਲਈ Other ਦੀ ਸਪੇਸ ਜਾਂ ਗੈਰ ਕੌਮ ਦੀ ਹੋਂਦ ਯਹੋਵਾਹ ਦੇ ਕਾਨੂੰਨ ਵਿੱਚ ਇਕ ਸਵਾਲੀਆ ਨਿਸ਼ਾਨ ਹੈ ...?

ਡਾ. ਗੁਰਭਗਤ ਸਿੰਘ ਅਨੁਸਾਰ ਇਹ ਸਮੱਸਿਆ ਅੱਜ ਵੀ ਪੱਛਮ ਲਈ ਸਿਰਦਰਦੀ ਦਾ ਕੇਂਦਰ ਹੈ । ਇਸੇ ਤਰ੍ਹਾਂ ਜਦ ਅਸੀਂ ਸਾਮੀ ਇਤਿਹਾਸ ਵਿਚ ਜਦ ਰਾਜਾ ਸ਼ਾਊਲ ਨੇ ਨੋਬ ਦੇ ਜਾਜਕ ਸ਼ਹਿਰ ਨੂੰ ਇਸ ਦੇ ਕਾਨੂੰਨ ਅਧੀਨ ਕਰ ਦਿੱਤਾ ਸੀ ਵੱਲ ਦੇਖਦੇ ਹਾਂ ਤਾਂ ਓਥੇ ਰਾਜਾ ਸ਼ਾਊਲ ਲਈ ਯਹੋਵਾਹ ਦਾ ਹੁਕਮ ਕੀ ਸੀ "ਹੁਣ ਜਾਓ ਅਤੇ ਅਮੋਲਕ ਨੂੰ ਮਾਰੋ ਅਤੇ ਉਨ੍ਹਾਂ ਦੇ ਕੋਲ ਜੋ ਵੀ ਹੈ ਉਸਨੂੰ ਤਬਾਹ ਕਰ ਦਿਓ ਹਰ ਔਰਤ ਅਤੇ ਮਰਦ ਅਤੇ ਉਹਨਾਂ ਨੂੰ ਦੁੱਧ ਚੁੰਘਾਉਣ ਵਾਲ਼ੇ ਬੱਕਰੀਆਂ ਅਤੇ ਭੇਡ ਨੂੰ ਵੀ ਖਤਮ ਕਰ ਦਿਓ" ਇਹ ਸਭ ਸਭ ਕੁਝ ਸੱਚ ਦੇ ਢਾਂਚੇ ਦੇ ਵਿਚ ਹੀ ਹੈ । ਇਸ ਲਈ ਅਫਰੀਕਨ ਰੈੱਡ ਇੰਡੀਅਨ ਕਨੇਡੀਅਨ Inuk

ਕੌਮਾਂ ਦੀ ਮੌਜੂਦਾ ਹਾਲਾਤਾਂ ਨੂੰ ਦੇਖ ਸਕਦੇ ਹੋ । Britannica ਕੋਸ਼ ਵਿੱਚ ਦਸੀਆਂ ਨਸਲਕੁਸ਼ੀ ਦੀਆਂ ਵਿਧੀਆਂ ਵਿਚਲੀਆਂ ਵਿਧੀਆਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਟਰੰਪ ਦੁਆਰਾ ਸਾਡੇ ਧਰਮ ਦੇ ਅਨੁਵਾਦ ਦੁਆਰਾ ਸ਼ੁਰੂ ਕੀਤੀ ਗਈ । ਦੂਸਰਾ ਕਦਮ ਦਲੀਪ ਸਿੰਘ ਮਹਾਰਾਜ ਜੋ ਕੌਮ ਦੀ ਤਰਜਮਾਨੀ ਕਰਦਾ ਸੀ ਨੂੰ ਦਾ ਧਰਮ ਪਰਿਵਰਤਨ ਕਰਕੇ ਕੀਤਾ ਗਿਆ । ਇਸਦਾ ਤੀਸਰਾ ਤੇ ਸਭ ਤੋਂ ਭਿਅੰਕਰ ਰੂਪ ਸਾਡੀ ਰਵਾਇਤੀ ਸਿਖਿਆ ਪ੍ਰਣਾਲੀ ਨੂੰ ਭੰਨਕੇ ਆਪਣੀ ਵੱਖਰੀ ਸਮਝ ਸਮਰੱਥਾ ਨੂੰ ਇਕ ਸਮਾਨ ਪ੍ਰਣਾਲੀ ਵਾਲੇ ਐਜੂਕੇਸ਼ਨ ਸਿਸਟਮ ਦੀ ਘਾੜਤ ਘੜੀ ਗਈ ਜੋ ਪਰ ਦੇ ਸਭਿਆਚਾਰ ਦੀ ਅਧੀਨਗੀ ਮੰਨਕੇ ਇਸਨੂੰ ਵਾਈਟ ਰੇਸ ਨੂੰ ਆਪਣਾ ਆਦਰਸ਼ ਮੰਨਕੇ ਚਲਦੀ ਸੀ । ਇਸ ਰੂਪ ਨੂੰ ਤੁਸੀਂ ਉਮਰ ਮੁਖਤਿਆਰ ਦੇ ਇਟਾਲੀਅਨ ਸਮਝੋਤੇ ਦੇ ਸੰਦਰਭ ਰਾਹੀਂ ਸਮਝ ਸਕਦੇ ਹੋ । ਸਿਖਾਂ ਵਿਚ ਰਾਵਲਪਿੰਡੀ ਲਗੇ ਕੈਂਪ ਵਿੱਚ ਤਲਵਾਰ ਨਾਲੋਂ ਕਾਇਦੇ ਦਾ ਵੱਧ ਮੁੱਲ ਭਰਨਾ ਨਸਲਕੁਸ਼ੀ ਦੇ ਤੀਸਰੇ ਪੱਖ ਨੂੰ ਮਜ਼ਬੂਤ ਕਰਦਾ ਹੈ । ਪਰ ਨਸਲਕੁਸ਼ੀ ਵਿਚ ਸਭ ਤੋਂ ਅਹਿਮ ਭੂਮਿਕਾ ਹੁੰਦੀ ਹੈ ਵਿਆਖਿਆ ਦੀ ਜਿਸਦੀ ਸਮਝ ਸਭ ਤੋਂ ਵਧੀਆ ਯਹੂਦੀਆਂ ਤੋਂ ਮਿਲਦੀ ਹੈ ਜਿਹਨਾਂ ਹਿਟਲਰ ਦੀ ਬਜਾਏ ਸਹੀ ਦੁਸ਼ਮਣ ਨੂੰ ਪਛਾਣ ਕੇ ਉਸਦਾ ਗਿਆਨ ਸ਼ਾਸਤਰ ਪੈਦਾ ਕੀਤਾ । ਪਰ ਪੰਜਾਬ ਵਿਚ ਇਸ ਵਾਪਰ ਰਹੇ ਪਵਿੱਤਰ ਨਸਲਕੁਸ਼ੀ ਨੂੰ ਅਜੇ ਵਿਆਖਿਆ ਦੀ ਨਹੀਂ ਬਲਕਿ ਸਹੀ ਪਛਾਣ ਦੀ ਵੀ ਜ਼ਰੂਰਤ ਹੈ ਤੇ ਸਾਡਾ ਵਿਦਵਾਨ ਚਿੰਤਕ ਵਰਗ ਇਸ ਪੱਖੋਂ ਘੂਕ ਸੁੱਤਾ ਪਿਆ ਹੈ । ਇਸ ਲਈ ਹੁਣ ਮਹਿਜ਼ ਸਤਹੀ ਕਿਸਮ ਦੀ ਵਿਚਾਰ ਤੋਂ ਅਗੇ ਨਸਲਕੁਸ਼ੀ ਦੇ ਮੈਟਾਫਿਜ਼ਿਕਲ ਤੇ ਹੋਰ ਆਧਾਰਾਂ ਦੀ ਪੜ੍ਹਤਾਲ ਕਰੀਏ ਤੇ ਭਵਿੱਖਤ ਰਣਨੀਤੀਆਂ ਦੀ ਪੈੜ੍ਹ ਨਪੀਏ Herem ਸ਼ਬਦ ਨੂੰ ਗੂਗਲ ਕਰਕੇ ਇਸਦਾ ਹੋਰ ਅਧਿਐਨ ਕਰ ਸਕਦੇ ਹੋ ।

16 views

Comments


bottom of page